ਇੱਕ ਬੱਚਾ ਆਪਣੀ ਮਾਂ ਨੂੰ ਲੱਭਣ ਨਿਕਲਿਆ,
ਬਹੁਤ ਦਰਦ ਤੇ ਦੁੱਖ ਭਰਿਆ ਹੋਇਆ, ਮਾਂ ਦੀ ਬੜੀ ਖਿੱਚ ਖਾਧੀ ਹੋਈ।
ਰਾਸਤੇ ਵਿੱਚ ਉਹ ਆਪਣੇ ਭਰਾਵਾਂ ਨੂੰ ਦੱਸਣ ਲੱਗ ਪਿਆ ਮਾਂ ਦੇ ਪਿਆਰ, ਮਾਂ ਦੇ ਸੰਦੇਸ਼ ਤੇ ਮਾਂ ਦੇ ਦੁੱਧ ਬਾਰੇ।
ਕਈ ਭਰਾਵਾਂ ਦਾ ਵੀ ਮਨ ਪਸੀਜਿਆ, ਉਹ ਵੀ ਨਾਲ ਚੱਲ ਪਏ,
ਤੇ ਉਸਦਾ ਬਹੁਤ ਸ਼ੁਕਰਾਨਾ ਕੀਤਾ ਕਿ ਤੂੰ ਸਾਨੂੰ ਆਪਣੀ ਮਾਂ ਦੇ ਮਿਲਣ ਦੀ ਤਾਂਘ ਲਾਈ ਹੈ।
ਇਵੇਂ ਉਹ ਚੱਲਦਾ ਤੇ ਹੋਰ ਭਰਾਵਾਂ-ਭੈਣਾਂ ਨੂੰ ਦੱਸਦਾ,
ਹੌਲੀ-ਹੌਲੀ ਕਾਫਿਲਾ ਵੱਧਦਾ ਗਿਆ।
ਉਸਨੂੰ ਲੋਕੀ ਆਪਣਾ ਆਗੂ ਮੰਨਣ ਲੱਗ ਪਏ। ਰੋਜ਼ ਉਸਦੀ ਸੇਵਾ ਹੋਣ ਲੱਗ ਪਈ।
ਚੰਗੇ ਪਕਵਾਨ, ਚੰਗੇ ਕੱਪੜੇ… ਜਗ੍ਹਾ-ਜਗ੍ਹਾ ਤੇ ਉਸਦੇ ਆਰਾਮ ਵਾਸਤੇ ਮਹਿਲ ਬਣਾ ਦਿੱਤੇ ਗਏ।
ਜਿਨ੍ਹਾਂ ਨੂੰ ਉਸਨੇ ਮਾਂ ਦੀ ਯਾਦ ਦਿਲਵਾਈ,
ਉਹਨਾਂ ਵਾਸਤੇ ਤੇ ਉਹ ਹੀ ‘ਮਾਂ’ ਦਾ ਰੂਪ ਬਣ ਗਿਆ।
ਕੁਝ ਚਿਰ ਮਗਰੋਂ, ਉਸਨੇ ਆਪਣੇ ਅੰਦਰ ਝਾਤ ਮਾਰੀ ਤਾਂ ਤੜਪ ਕੇ ਡਿੱਗ ਪਿਆ।
ਹੁਣ ਤੇ ਉਹ ਮਾਂ ਦਾ ਮਾਰਗ ਦਿਖਾਉਣ ਵਾਲਾ ਬਣ ਗਿਆ ਸੀ,
ਮਾਂ ਵੱਲ ਤੁਰਨ ਵਾਲਾ ਨਹੀਂ।
ਉਹ ਕਿੰਨੇ ਚਿਰੋਂ ਮਾਂ ਵੱਲ ਤੁਰਿਆ ਹੀ ਨਹੀਂ।
ਮਾਂ ਪਾਸੇ ਰਹਿ ਗਈ ਤੇ ਭਰਾਵਾਂ-ਭੈਣਾਂ ਦੀ ਵਾਹ-ਵਾਹ ਤੇ ਚਾਕਰੀ ਹੀ ਜੀਵਨ ਦਾ ਮੁੱਢ ਬਣ ਗਈ।
ਉਹਦੇ ਅੰਦਰੋਂ ਇੱਕ ਭਿਆਨਕ ਚੀਕ ਨਿਕਲੀ,
ਤੇ ਉਸਨੇ ਆਪਣੀ ਮਾਂ ਦੀ ਸ਼ਕਲ, ਜੋ ਕਿਤੇ ਉਸਦੇ ਹਿਰਦੇ ਵਿੱਚ ਵੱਸਦੀ ਸੀ, ਨੂੰ ਦੇਖਿਆ
ਤੇ ਹੱਥ ਜੋੜ ਅਰਦਾਸ ਕੀਤੀ— “ ਮੈਨੂੰ ਮਿਲਾ ਲੈ ਆਪਣੇ ਨਾਲ।”
ਅਗਲੇ ਦਿਨ ਤੋਂ ਉਹ ਸਭ ਦਾ ਸੇਵਕ ਬਣ ਗਿਆ।
ਉਸਨੇ ਮਾਂ ਵੱਲ ਚੱਲਣਾ ਸ਼ੁਰੂ ਕਰ ਦਿੱਤਾ।
ਹੁਣ ਸ਼ਾਇਦ ਉਸਨੂੰ ਮਾਂ ਗਲ ਲਾ ਲਵੇ…
ਤੁਸੀਂ ਵੀ ਅਰਦਾਸ ਕਰੋ ਨਾ, ਕਿ ਮਾਂ ਉਸਨੂੰ ਗਲ ਲਾ ਲਵੇ।
(English Translation)
A child set out to find his lost mother,
Filled with deep pain and sorrow, pulled by an intense longing for her.
On the way, he began to speak to his brothers,
Telling them of the mother’s love, her message, and her nurture.
Many brothers’ hearts melted; they too joined the journey,
Grateful to him for awakening their own longing to meet the mother.
As he walked, telling more brothers and sisters,
Slowly, the caravan grew.
People began to see him as their leader. Every day, he was served.
Fine food, fine clothes… Palaces were built for his rest along the way.
To those whom he reminded of the mother,
He himself became the image of the mother.
After some time, he glanced inside his own soul and collapsed in anguish.
He realized he had become a signpost showing the path to the mother,
But he no longer walked towards her.
He hadn’t taken a single step towards her in so long.
The mother had been left aside; the praise and service of his siblings had become the centre of his life.
A terrible scream tore from his insides.
He saw the faint image of his mother that still dwelt somewhere in his heart,
And with folded hands, he prayed:
“Please, call me back toward you.”
From the next day, he became a servant to all.
He began walking towards the mother once again.
Now, perhaps, she will embrace him.
You pray too, won’t you? That the Mother embraces him.
