ਜਿਸ ਬੱਚੇ ਦੀ ਮਾਂ ਗੁਆਚੀ ਹੋਵੇ,
ਉਸਨੂੰ ਜਾ ਕੇ ਪੁੱਛੋ ਕਿ ਕਿੰਨੇ ਪੈਸੇ ਕਮਾਉਣੇ ਹੈ। ਕਿਹਨੇ ਤੈਨੂੰ ਮਾੜਾ ਬੋਲਿਆ ਹੈ। ਕੀ ਕੱਪੜੇ ਪਾਏ ਆ। ਕਿੰਨੀ ਤਰੱਕੀ ਚਾਹੀਦੀ ਹੈ।
ਜਿਸਦੀ ਮਾਂ ਖੋਈ ਹੈ, ਉਹਨੂੰ ਪੁੱਛੋ ਇਹ ਗੱਲਾਂ।
ਜਿਨ੍ਹਾਂ ਨੂੰ ਨਹੀਂ ਪਤਾ ਕਿ ਮਾਂ ਖੋਈ ਹੋਈ ਹੈ। ਲੱਭਦੀ ਨਹੀਂ ਪਈ। ਦੁੱਧ ਚਾਹੀਦਾ ਹੈ।
ਉਹ ਇਸ ਦੁਨੀਆ ਵਿੱਚ ਕੀ-ਕੀ ਕਰਦੇ ਪਏ ਨੇ।
ਪਰ ਇੰਨਾ ਕੁਝ ਕਰਕੇ ਵੀ ਢਿੱਡ ਭਰਦਾ ਨਹੀਂ,
ਕਿਉਂਕਿ ਮਾਂ ਹੈ ਨਹੀਂ।
ਕੋਈ ਦੱਸੋ ਭਾਈ ਇਹਨਾਂ ਨੂੰ,
ਇਹ ਵੀ ਥੋੜ੍ਹਾ ਰੋ ਲੈਣ।